ਬਹੁਤ ਸਮਾਂ ਪਹਿਲਾਂ ਲੋਕਾਂ ਨੂੰ ਕੁਝ ਪਤਾ ਨਹੀਂ ਸੀ। ਉਹਨਾਂ ਨੂੰ ਫਸਲ ਬੀਜਣੀ ਨਹੀਂ ਸੀ ਆਉਂਦੀ, ਕੱਪੜੇ ਬੁਣਨੇ ਨਹੀਂ ਸੀ ਆਉਂਦੇ, ਅਤੇ ਲੋਹੇ ਦੇ ਸੰਦ ਬਣਾਉਣੇ ਨਹੀਂ ਸੀ ਆਉਂਦੇ। ਅਕਾਸ਼ ਵਿੱਚ, ਪਰਮੇਸ਼ੁਰ ਨਯਾਮੀ ਕੋਲ ਸੰਸਾਰ ਦੀ ਸਾਰੀ ਬੁੱਧੀ ਸੀ। ਉਸਨੇ ਬੁੱਧੀ ਨੂੰ ਮਿੱਟੀ ਦੇ ਘੜੇ ਵਿੱਚ ਸੁਰੱਖਿਅਤ ਰੱਖਿਆ ਹੋਇਆ ਸੀ।
Long long ago people didn’t
know anything. They didn’t
know how to plant crops, or
how to weave cloth, or how to
make iron tools.
The god Nyame up in the sky
had all the wisdom of the world.
He kept it safe in a clay pot.
ਇੱਕ ਦਿਨ, ਨਯਾਮੀ ਨੇ ਫ਼ੈਸਲਾ ਕੀਤਾ ਕਿ ਉਹ ਬੁੱਧੀ ਦਾ ਘੜਾ ਅਨਾਨਸੀ ਨੂੰ ਦੇਵੇਗਾ। ਜੱਦ ਵੀ ਅਨਾਨਸੀ ਮਿੱਟੀ ਦੇ ਘੜੇ ਵਿੱਚ ਵੇਖਦਾ, ਉਹ ਕੁਝ ਨਵਾਂ ਸਿੱਖਦਾ ਸੀ। ਇਹ ਬਹੁਤ ਦਿਲਚਸਪ ਸੀ!
One day, Nyame decided that
he would give the pot of
wisdom to Anansi.
Every time Anansi looked in the
clay pot, he learned something
new. It was so exciting!
ਲਾਲਚੀ ਅਨਾਨਸੀ ਨੇ ਸੋਚਿਆ, “ਮੈਂ ਘੜੇ ਨੂੰ ਲੰਬੇ ਰੁੱਖ ਦੇ ਉੱਪਰ ਸੁਰੱਖਿਅਤ ਰੱਖਾਂਗਾ। ਫੇਰ ਮੈਂ ਇਸਨੂੰ ਆਪਣੇ ਆਪ ਲਈ ਰੱਖ ਸਕਦਾ ਹਾਂ!” ਉਸਨੇ ਲੰਬਾ ਧਾਗਾ ਬੁਣਿਆ, ਮਿੱਟੀ ਦੇ ਘੜੇ ਦੇ ਆਲੇ-ਦੁਆਲੇ ਲਪੇਟਿਆ, ਅਤੇ ਉਸ ਦੇ ਪੇਟ ਨਾਲ ਬੰਨ੍ਹਿਆ। ਉਹ ਰੁੱਖ ਤੇ ਚੜ੍ਹਨ ਲੱਗਾ। ਪਰ ਰੁੱਖ ਤੇ ਚੜ੍ਹਨਾ ਮੁਸ਼ਕਲ ਸੀ ਕਿਉਂਕਿ ਘੜਾ ਉਸਦੇ ਗੋਡਿਆਂ ਵਿੱਚ ਵੱਜੀ ਜਾਂਦਾ ਸੀ।
Greedy Anansi thought, “I’ll
keep the pot safe at the top of a
tall tree. Then I can have it all
to myself!”
He spun a long thread, wound it
round the clay pot, and tied it to
his stomach.
He began to climb the tree. But
it was hard climbing the tree
with the pot bumping him in the
knees all the time.
ਇਸ ਸਮੇਂ ਅਨਾਨਸੀ ਦਾ ਨੌਜਵਾਨ ਪੁੱਤਰ ਰੁੱਖ ਦੇ ਥੱਲੇ ਖੜ੍ਹਾ ਦੇਖ ਰਿਹਾ ਸੀ। ਉਸ ਨੇ ਕਿਹਾ, “ਜੇ ਤੁਸੀਂ ਘੜੇ ਨੂੰ ਆਪਣੀ ਪਿੱਠ ਤੇ ਬੰਨ੍ਹੋ ਤਾਂ ਤੁਹਾਨੂੰ ਸੌਖਾ ਨਹੀਂ ਹੋਵੇਗਾ?” ਅਨਾਨਸੀ ਨੇ ਬੁੱਧੀ ਨਾਲ ਭਰੇ ਘੜੇ ਨੂੰ ਆਪਣੀ ਪਿੱਠ ਤੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਅਤੇ ਅਸਲ ਵਿੱਚ ਇਹ ਬਹੁਤ ਜਿਆਦਾ ਸੌਖਾ ਸੀ।
All the time Anansi’s young son
had been standing at the
bottom of the tree watching. He
said, “Wouldn’t it be easier to
climb if you tied the pot to your
back instead?”
Anansi tried tying the clay pot
full of wisdom to his back, and it
really was a lot easier.
ਜਲਦੀ ਹੀ, ਉਹ ਰੁੱਖ ਦੇ ਉੱਪਰ ਪਹੁੰਚ ਗਿਆ। ਪਰ ਫਿਰ ਉਸ ਨੇ ਰੁਕ ਕੇ ਸੋਚਿਆ, “ਸਾਰੀ ਬੁੱਧੀ ਤਾਂ ਮੇਰੇ ਕੋਲ ਹੋਣੀ ਚਾਹੀਦੀ ਸੀ, ਪਰ ਇੱਥੇ ਮੇਰਾ ਪੁੱਤਰ ਮੇਰੇ ਨਾਲੋਂ ਵੱਧ ਚਲਾਕ ਨਿਕਲਿਆ।” ਅਨਾਨਸੀ ਇਨ੍ਹਾਂ ਗੁੱਸੇ ਵਿੱਚ ਸੀ ਕਿ ਉਸ ਨੇ ਮਿੱਟੀ ਦੇ ਘੜੇ ਨੂੰ ਰੁੱਖ ਦੇ ਬਾਹਰ ਥੱਲੇ ਸੁੱਟ ਦਿੱਤਾ।
In no time he reached the top of
the tree.
But then he stopped and
thought, “I’m supposed to be
the one with all the wisdom,
and here my son was cleverer
than me!”
Anansi was so angry about this
that he threw the clay pot down
out of the tree.
ਉਹ ਜ਼ਮੀਨ ‘ਤੇ ਟੁਕੜੇ-ਟੁਕੜੇ ਹੋ ਕੇ ਟੁੱਟ ਗਿਆ। ਹੁਣ ਹਰ ਕੋਈ ਬੁੱਧੀ ਸ਼ੇਅਰ ਕਰ ਸਕਦਾ ਸੀ। ਅਤੇ ਇਸ ਤਰ੍ਹਾਂ ਲੋਕਾਂ ਨੇ ਖੇਤੀ, ਕੱਪੜੇ ਬੁਣਨੇ, ਲੋਹੇ ਦੇ ਸੰਦ ਬਣਾਉਣੇ, ਅਤੇ ਹੋਰ ਸਾਰੇ ਕੰਮ ਸਿੱਖੇ ਜੋ ਕਿ ਲੋਕਾਂ ਨੂੰ ਅੱਜ ਆਉਂਦੇ ਹਨ।
It smashed into pieces on the
ground. The wisdom was free
for everyone to share.
And that is how people learned
to farm, to weave cloth, to
make iron tools, and all the
other things that people know
how to do.