Back to stories list

ਜਿਸ ਦਿਨ ਮੈਂ ਸ਼ਹਿਰ ਲਈ ਘਰ ਛੱਡਿਆ The day I left home for the city

Written by Lesley Koyi, Ursula Nafula

Illustrated by Brian Wambi

Translated by Anu Gill

Read by Gurleen Parmar

Language Punjabi

Level Level 3

Narrate full story

Reading speed

Autoplay story


ਮੇਰੇ ਪਿੰਡ ਦਾ ਛੋਟਾ ਬੱਸ ਸਟਾਪ ਲੋਕਾਂ ਅਤੇ ਓਵਰਲੋਡ ਬੱਸਾਂ ਨਾਲ ਰੁੱਝਿਆ ਹੋਇਆ ਸੀ। ਜ਼ਮੀਨ ਤੇ ਹੋਰ ਵੀ ਚੀਜ਼ਾਂ ਲੋਡ ਕਰਨ ਵਾਲੀਆਂ ਪਈਆਂ ਸਨ। ਟਾਊਟ ਰੌਲਾ ਪਾ ਕੇ ਬੱਸਾਂ ਕਿੱਥੇ ਜਾ ਰਹੀਆਂ ਹਨ ਦੱਸ ਰਹੇ ਸਨ।

The small bus stop in my village was busy with people and overloaded buses. On the ground were even more things to load. Touts were shouting the names where their buses were going.


“ਸ਼ਹਿਰ! ਸ਼ਹਿਰ! ਪੱਛਮ ਵੱਲ!” ਮੈਂ ਇੱਕ ਟਾਊਟ ਰੋਲਾ ਪਾਉਂਦਾ ਸੁਣਿਆ। ਮੈਂਨੂੰ ਉਹ ਬੱਸ ਫੜਨ ਦੀ ਲੋੜ ਸੀ।

“City! City! Going west!” I heard a tout shouting. That was the bus I needed to catch.


ਸ਼ਹਿਰ ਵੱਲ ਦੀ ਬੱਸ ਲਗਭਗ ਭਰੀ ਹੋਈ ਸੀ, ਪਰ ਹੋਰ ਲੋਕ ਅਜੇ ਵੀ ਚੜਣ ਲਈ ਧੱਕੇ ਦੇ ਰਹੇ ਸਨ। ਕੁਝ ਲੋਕਾਂ ਨੇ ਬੱਸ ਦੇ ਥੱਲੇ ਆਪਣਾ ਸਾਮਾਨ ਰੱਖਿਆ ਅਤੇ ਹੋਰਾਂ ਨੇ ਅੰਦਰ ਸ਼ੈਲਫਾਂ ਤੇ ਸਮਾਨ ਟਕਾਇਆ।

The city bus was almost full, but more people were still pushing to get on. Some packed their luggage under the bus. Others put theirs on the racks inside.


ਨਵੇਂ ਯਾਤਰੀ ਹੱਥਾਂ ਵਿੱਚ ਟਿਕਟਾਂ ਫ਼ੜੀ, ਭੀੜੀ ਬੱਸ ਵਿਚ ਬੈਠਣ ਲਈ ਜਗ੍ਹਾ ਲੱਭ ਰਹੇ ਸਨ। ਮਹਿਲਾਵਾਂ ਆਪਣੇ ਨੌਜਵਾਨ ਬੱਚਿਆਂ ਨੂੰ ਲੰਬੇ ਸਫ਼ਰ ਲਈ ਸੁਖਮਈ ਬਣਾ ਰਹੀਆਂ ਸਨ।

New passengers clutched their tickets as they looked for somewhere to sit in the crowded bus. Women with young children made them comfortable for the long journey.


ਮੈਂ ਇੱਕ ਖਿੜਕੀ ਨਾਲ ਕੁਚਲ ਕੇ ਬੈਠ ਗਿਆ। ਮੇਰੇ ਨਾਲ ਇੱਕ ਵਿਅਕਤੀ ਹਰੇ ਪਲਾਸਟਿਕ ਬੈਗ ਨੂੰ ਘੁੱਟ ਕੇ ਫੜੀ ਬੈਠਾ ਸੀ। ਉਸ ਨੇ ਪੁਰਾਣੀ ਜੁੱਤੀ ਅਤੇ ਘਸਿਆ ਕੋਟ ਪਾਇਆ ਹੋਇਆ ਸੀ ਅਤੇ ਉਹ ਘਬਰਾਇਆ ਹੋਇਆ ਦਿੱਖ ਰਿਹਾ ਸੀ।

I squeezed in next to a window. The person sitting next to me was holding tightly to a green plastic bag. He wore old sandals, a worn out coat, and he looked nervous.


ਮੈਂ ਬੱਸ ਤੋਂ ਬਾਹਰ ਵੇਖ ਕੇ ਸੋਚਿਆ ਕਿ ਮੈਂ ਆਪਣਾ ਪਿੰਡ ਛੱਡ ਕੇ ਚਲਿਆ ਸੀ, ਜਿੱਥੇ ਮੈਂ ਵੱਡਾ ਹੋਇਆ ਸੀ। ਮੈਂ ਵੱਡੇ ਸ਼ਹਿਰ ਨੂੰ ਜਾ ਰਿਹਾ ਸੀ।

I looked outside the bus and realised that I was leaving my village, the place where I had grown up. I was going to the big city.


ਲੋਡਿਂਗ ਪੂਰੀ ਹੋ ਗਈ ਸੀ ਅਤੇ ਸਾਰੇ ਯਾਤਰੀ ਬੈਠ ਗਏ ਸਨ। ਵਪਾਰੀ ਹਾਲੇ ਵੀ ਯਾਤਰੀਆਂ ਨੂੰ ਆਪਣਾ ਮਾਲ ਵੇਚਣ ਲਈ ਅੰਦਰ ਘੁਸ ਰਹੇ ਸਨ। ਹਰ ਇੱਕ ਵਪਾਰੀ ਉਪਲਬਧ ਸਮਾਨ ਦਾ ਨਾਮ ਲੈੇ ਕੇ ਹੋਕਾ ਦੇ ਰਿਹਾ ਸੀ। ਮੈਨੂੰ ਉਹਨਾਂ ਦੇ ਸ਼ਬਦ ਹਸਾਉਣ ਵਾਲੇ ਲਗੇ।

The loading was completed and all passengers were seated. Hawkers still pushed their way into the bus to sell their goods to the passengers. Everyone was shouting the names of what was available for sale. The words sounded funny to me.


ਕੁਝ ਯਾਤਰੀਆਂ ਨੇ ਪੀਣ ਨੂੰ ਖਰੀਦਿਆ, ਹੋਰਾਂ ਨੇ ਛੋਟੇ ਸਨੈਕਸ ਖਰੀਦੇ ਅਤੇ ਚੱਬਣ ਲਗ ਪਏ। ਮੇਰੇ ਵਰਗੇ, ਜਿੰਨ੍ਹਾਂ ਕੋਲ ਪੈਸੇ ਨਹੀਂ ਸਨ ਦੇਖਦੇ ਹੀ ਰਹੇ।

A few passengers bought drinks, others bought small snacks and began to chew. Those who did not have any money, like me, just watched.


ਇਹ ਸਾਰੇ ਕੰਮ ਬੱਸ ਦੀ ਹੂਟ ਨਾਲ ਰੁੱਕ ਗਏ ਜਿਸ ਦਾ ਮਤਲਬ ਸੀ ਕਿ ਬੱਸ ਚਲਣ ਵਾਲੀ ਹੈ। ਟਾਊਟਾਂ ਨੇ ਵਪਾਰੀਅਾਂ ਨੂੰ ਬਾਹਰ ਜਾਣ ਲਈ ਅਵਾਜ਼ ਦਿੱਤੀ।

These activities were interrupted by the hooting of the bus, a sign that we were ready to leave. The tout yelled at the hawkers to get out.


ਵਪਾਰੀ ਬੱਸ ਦੇ ਬਾਹਰ ਜਾਣ ਲਈ ਇੱਕ-ਦੂਜੇ ਨੂੰ ਧੱਕੇ ਦੇ ਰਹੇ ਸੀ। ਕੁਝ ਯਾਤਰੀਆਂ ਨੂੰ ਭਾਨ ਵਾਪਸ ਦੇ ਰਹੇ ਸਨ। ਹੋਰ ਆਖਰੀ ਮਿੰਟ ਵਿੱਚ ਹੋਰ ਸਮਾਨ ਵੇਚਣ ਦੀ ਕੋਸ਼ਿਸ਼ ਕਰ ਰਹੇ ਸਨ।

Hawkers pushed each other to make their way out of the bus. Some gave back change to the travellers. Others made last minute attempts to sell more items.


ਜਿਉਂ ਹੀ ਸਟਾਪ ਤੋਂ ਬੱਸ ਤੁਰੀ, ਮੈਂ ਖਿੜਕੀ ਦੇ ਬਾਹਰ ਤਾੜ ਰਿਹਾ ਸੀ। ਮੈਂ ਸੋਚਿਆ ਜੇ ਮੈਂ ਕਦੇ ਮੁੜ ਕੇ ਵਾਪਸ ਮੇਰੇ ਪਿੰਡ ਵੱਲ ਆਵਾਂਗਾ।

As the bus left the bus stop, I stared out of the window. I wondered if I would ever go back to my village again.


ਸਫ਼ਰ ਦੇ ਵਾਧੇ ਨਾਲ, ਬੱਸ ਦੇ ਅੰਦਰ ਬਹੁਤ ਗਰਮੀ ਹੋ ਗਈ ਸੀ। ਸੌਣ ਦੀ ਉਮੀਦ ਵਿੱਚ, ਮੈਂ ਆਪਣੀਆਂ ਅੱਖਾਂ ਨੂੰ ਬੰਦ ਕੀਤਾ।

As the journey progressed, the inside of the bus got very hot. I closed my eyes hoping to sleep.


ਪਰ ਮੇਰਾ ਮਨ ਵਾਪਸ ਘਰ ਵੱਲ ਗਿਆ। ਕੀ ਮੇਰੀ ਮਾਂ ਸੁਰੱਖਿਅਤ ਰਹੇਗੀ? ਕੀ ਮੇਰੇ ਖਰਗੋਸ਼ ਕੋਈ ਪੈਸਾ ਪ੍ਰਾਪਤ ਕਰਨਗੇ? ਕੀ ਮੇਰਾ ਭਰਾ ਮੇਰੇ ਰੁੱਖਾਂ ਦੇ ਬੂਟਿਆਂ ਨੂੰ ਪਾਣੀ ਦੇਣਾ ਯਾਦ ਰੱਖੇਗਾ?

But my mind drifted back home. Will my mother be safe? Will my rabbits fetch any money? Will my brother remember to water my tree seedlings?


ਰਸਤੇ ਵਿੱਚ, ਮੈਂ ਉਸ ਜਗ੍ਹਾ ਦਾ ਨਾਮ ਯਾਦ ਕਰ ਰਿਹਾ ਸੀ ਜਿੱਥੇ ਮੇਰੇ ਚਾਚਾ ਜੀ ਵੱਡੇ ਸ਼ਹਿਰ ਵਿਚ ਰਹਿੰਦੇ ਸਨ। ਮੈਂ ਅਜੇ ਵੀ ਬੁੜ-ਬੜ੍ਹਾ ਰਿਹਾ ਸੀ ਜਦ ਮੈਨੂੰ ਨੀਂਦ ਆ ਗਈ।

On the way, I memorised the name of the place where my uncle lived in the big city. I was still mumbling it when I fell asleep.


ਨੌ ਘੰਟੇ ਬਾਅਦ, ਉੱਚੇ ਖੜਕੇ ਅਤੇ ਪਿੰਡ ਨੂੰ ਵਾਪਸ ਜਾ ਰਹੇ ਯਾਤਰੀਆਂ ਲਈ ਹਾਕਾਂ ਨਾਲ ਮੇਰੀ ਅੱਖ ਖੁਲ ਗਈ। ਮੈਂ ਆਪਣੇ ਛੋਟੇ ਬੈਗ ਨੂੰ ਫੜ੍ਹਿਆ ਅਤੇ ਬੱਸ ਦੇ ਬਾਹਰ ਛਾਲ ਮਾਰੀ।

Nine hours later, I woke up with loud banging and calling for passengers going back to my village. I grabbed my small bag and jumped out of the bus.


ਵਾਪਸੀ ਵਾਲੀ ਬੱਸ ਜਲਦੀ ਭਰ ਗਈ। ਜਲਦੀ ਇਹ ਬੱਸ ਵਾਪਸ ਪੂਰਬ ਵੱਲ ਜਾਵੇਗੀ। ਹੁਣ ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਮੇਰੇ ਚਾਚੇ ਦੇ ਘਰ ਦੀ ਤਲਾਸ਼ ਸ਼ੁਰੂ ਕਰਨ ਵਾਲੀ ਸੀ।

The return bus was filling up quickly. Soon it would make its way back east. The most important thing for me now, was to start looking for my uncle’s house.


Written by: Lesley Koyi, Ursula Nafula
Illustrated by: Brian Wambi
Translated by: Anu Gill
Read by: Gurleen Parmar
Language: Punjabi
Level: Level 3
Source: The day I left home for the city from African Storybook
Creative Commons License
This work is licensed under a Creative Commons Attribution 4.0 International License.
Options
Back to stories list Download PDF